ਲਿਫਾਫਾ ਬੰਦ ਰਿਪੋਰਟ ਵਿਚ ਸ਼ਾਮਲ ਨਾਂ ਕੀਤੇ ਜਾਣ ਜਨਤਕ: ਭੁਪਿੰਦਰ ਗੋਰਾ

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ’ਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਖਲ ਦੇ ਕੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਪੁੱਛਗਿੱਛ ਲਈ ਏਜੰਸੀਆਂ ਦਾ ਰਾਹ ਸੁਖਾਲਾ ਬਣਾਵੇ ਕਿਉਂਕਿ ਸਪੈਸ਼ਲ ਜਾਂਚ ਟੀਮ ਦੀ ਜਾਂਚ ਦੇ ਆਧਾਰ ਤੇ ਡੇਰਾ ਮੁਖੀ ਖ਼ਿਲਾਫ਼ ਪਹਿਲੋਂ ਹੀ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ। ਇਸ ਗੱਲ ਦਾ ਪ੍ਰਗਟਾਵਾ ਇਥੇ ਬੇਅਦਬੀ ਮਾਮਲੇ ਵਿਚ ਸੁਪਰੀਮ ਕੋਰਟ ਤੱਕ ਪੈਰ੍ਹਵੀਂ ਕਰਨ ਵਾਲੇ ਅਤੇ ਕਾਂਗਰਸੀ ਭੁਪਿੰਦਰ ਸਿੰਘ ਗੋਰਾ ਨੇ ਇੱਕ ਪ੍ਰੈੱਸ ਵਾਰਤਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪੈ੍ਰਸ ਵਾਰਤਾ ਵਿਚ ਉਨ੍ਹਾਂ ਮਾਨਯੋਗ ਅਦਾਲਤ ਨੂੰ ਅਪੀਲ ਕੀਤੀ ਕਿ ਸਿੱਟ ਵੱਲੋਂ ਜੋ ਆਪਣੀ ਜਾਂਚ ਰਿਪੋਰਟ ਦਾ ਬੰਦ ਲਿਫਾਫਾ ਪੇਸ਼ ਕੀਤਾ ਗਿਆ ਹੈ, ਉਸ ਵਿਚ ਸ਼ਾਮਲ ਦੋਸ਼ੀਆਂ ਦੇ ਨਾਵਾਂ ਨੂੰ ਜਨਤਕ ਕੀਤਾ ਜਾਵੇ ਤਾਂ ਹਰ ਸਿੱਖ ਜੋ ਗੁਰੂ ਗ੍ਰੰਥ ਸਾਹਿਬ ਵਿਚ ਆਸਥਾ ਰੱਖਦਾ ਹੈ, ਉਸ ਨੂੰ ਉਹ ਜਾਣਕਾਰੀ ਹੋਵੇਗੇ ਕਿ ਇਸ ਮਾਮਲੇ ਵਿਚ ਕੌਣ-ਕੌਣ ਸ਼ਾਮਲ ਹਨ। ਉਨ੍ਹਾਂ ਮੰਗ ਕੀਤੀ ਇਸ ਮਾਮਲੇ ਵਿਚ ਸ਼ਾਮਲ ਦੋਸ਼ੀਆਂ ਨੂੰ ਤੁਰੰਤ ਸਜ਼ਾ ਦਿੱਤੀ ਜਾਵੇ ਕਿਉਂਕਿ ਇਸ ਮਸਲੇ ਨੂੰ ਪਹਿਲੋਂ ਹੀ ਲੰਮਾਂ ਸਮਾਂ ਬੀਤ ਚੁੱਕਿਆ ਹੈ। ਉਨ੍ਹਾਂ ਜਾਂਚ ਟੀਮ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਆਖਿਆ ਕਿ ਮੌੜ ਬੰਬ ਕਾਂਡ ਵਿਚ ਵੀ ਡੇਰਾ ਮੁਖੀ ਰਾਮ ਰਹੀਮ ਦਾ ਨਾਂ ਬੋਲ ਰਿਹਾ ਹੈ। ਫੇਰ ਵੀ ਉਨ੍ਹਾਂ ਨਾਲ ਪੁੱਛਗਿੱਛ ਵਿਚ ਕਿਉਂ ਢਿੱਲ ਵਰਤੀ ਜਾ ਰਹੀ ਹੈ। ਉਨ੍ਹਾਂ ਕਾਂਗਰਸ ਸਰਕਾਰ ਦੁਆਰਾ ਬਣਾਈ ਗਈ ਸਿੱਟ ਦੀ ਜਾਂਚ ਤੇ ਭਰੋਸਾ ਜਤਾਉਂਦਿਆਂ ਆਖਿਆ ਕਿ ਇਸ ਨਾਲ ਹੁਣ ਸਿੱਖਾਂ ਨੂੰ ਇਨਸਾਫ ਮਿਲਣ ਦੀ ਆਸ ਬੱਝ ਗਈ ਹੈ। ਪ੍ਰੈੱਸ ਵਾਰਤਾ ਵਿਚ ਉਨ੍ਹਾਂ ਆਖਿਆ ਕਿ ਡੇਰਾ ਮੁਖੀ ਵੱਲੋਂ ਉਨ੍ਹਾਂ ਨੂੰ ਮਰਵਾਉਣ ਲਈ ਕਥਿਤ ਤੌਰ ’ਤੇ ਇਕ ਕਰੋੜ ਰੁਪਏ ਦੀ ਸੁਪਾਰੀ ਵੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇੱਕ ਪੁਟੀਸ਼ਨ ਦੇ ਆਧਾਰ ਤੇ ਡੇਰਾ ਮੁਖੀ ਨਾਲ ਪੁੱਛਗਿੱਛ ਕਰਨ ਲਈ ਸਿੱਟ ਹਰਿਆਣਾ ਪੁੱਜੀ ਸੀ ਪ੍ਰੰਤੂ ਹਰਿਆਣਾ ਸਰਕਾਰ ਨੇ ਇਹ ਪੁੱਛਗਿੱਛ ਨਹੀਂ ਹੋ ਦਿੱਤੀ। ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਡੇਰਾ ਮੁਖੀ ਨਾਲ ਕੋਈ ਉਸਦੀ ਨੇੜਲੀ ਰਿਸ਼ਤੇਦਾਰੀ ਨਹੀਂ। ਉਸਦੇ ਮਾਮਾ ਹਰਜਿੰਦਰ ਸਿੰਘ ਜੱਸੀ ਰਾਹੀਂ ਦੂਰ ਦੀ ਰਿਸ਼ਤੇਦਾਰੀ ਲੱਗਦੀ ਹੈ ਪ੍ਰੰਤੂ ਗੁਰ ਗ੍ਰੰਥ ਸਾਹਿਬ ਦੀ ਬੇਅਦਬੀ ਮਗਰੋਂ ਉਨ੍ਹਾਂ ਦਾ ਤੋੜ-ਵਿਛੋੜਾ ਹੋ ਚੁੱਕਿਆ ਹੈ।

ਬੇਅਦਬੀ ਮਾਮਲੇ ਦੀਆਂ ਕੁਝ ਰੂਹ ਕੰਬਾਣ ਵਾਲੀਆਂ ਤਸਵੀਰਾਂ ||
Sukhraj Singh

ਇਹ ਦੁਖਾਂਤ ਪੰਜਾਬ ਦੇ ਵਿੱਚ 1 ਜੂਨ 2015 ਨੂੰ ਜਦੋਂ ਜਿਲ੍ਹਾ ਫ਼ਰੀਦਕੋਟ ਦੇ ਬਰਗਾੜੀ ਦੇ ਨਾਲ ਲੱਗਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਪੰਥ ਦੋਖੀਆਂ ਵਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਿੰਡ ਦੇ ਗੁਰੂ ਘਰ ਵਿਚੋਂ ਚੋਰੀ ਕਰ ਲਏ ਗਏ ਸਨ ਤੇ 4 ਮਹੀਨੇ ਦਾ ਸਮਾਂ ਲੰਘਣ ਤੋਂ ਬਾਅਦ ਬਰਗਾੜੀ ਪਿੰਡ ਦੀਆ ਗਲੀਆ ਵਿੱਚ ਧਮਕੀ ਭਰੇ ਪੋਸਟਰ ਲਾਏ ਗਏ ਸਨ ਜਿਸ ਵਿੱਚਸਿੱਖਾਂ ਨੂੰ ਸਿੱਖਾਂ ਨੂੰ ਲਲਕਾਰ ਕੇ ਕਿਹਾ ਜਾਂਦਾ ਸੀ ਕੇ ਤੁਹਾਡਾ ਗੁਰੂ ਸਾਡੇ ਕੋਲ ਹੈ ਤੇ ਉਸ ਨੂੰ ਗਲੀਆ ਵਿੱਚ ਖਿਲਾਰਾ ਗੇ ਅਤੇ ਫ਼ਿਰ ਥੋੜ੍ਹੇ ਦਿਨਾਂ ਬਾਅਦ ਗੁਰੂ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਦੇ ਸਨ ਜਿਸ ਦੇ ਰੋਸ ਵਜੋਂ ਸਿੱਖਾਂ ਨੇ ਆਪਣਾਂ ਫ਼ਰਜ਼ ਸਮਝਦੇ ਹੋਏ ਕੋਟਕਪੂਰਾ ਬੱਤੀਆਂ ਵਾਲੇ ਚੌਂਕ ਵਿੱਚ ਅਣਮਿੱਥੇ ਸਮੇਂ ਲਈ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਇਸ ਦੇ ਨਾਲ ਪੂਰੇ ਪੰਜਾਬ ਦੇ ਸਿੱਖਾਂ ਨੇ ਥਾਂ ਥਾਂ ਪਿੰਡ ਸ਼ਹਿਰ ਵਿੱਚ ਧਰਨੇ ਲਾ ਤਾਂ ਜੋ ਦਿੱਤੇ ਦੋਸ਼ੀਆਂ ਤੇ ਕਾਰਵਾਈ ਹੋ ਸਕੇ ਪਰ ਹੋਇਆ ਉਸ ਦੇ ਉਲਟਾ ਸਰਕਾਰ ਨੇ ਅਤੇ ਪੁਲਿਸ ਦੀ ਵਰਦੀ ਵਿੱਚ ਗੁੰਡਿਆਂ ਨੇ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਉੱਪਰ 14/10/2015 ਨੂੰ ਗੰਦੇ ਪਾਣੀ ਦੀਆਂ ਬੁਛਾੜਾਂ ਦੇ ਗੋਲੀਆਂ ਚਲਾਈਆਂ ਸੱਭ ਤੋਂ ਪਹਿਲਾਂ ਕੋਟਕਪੂਰਾ ਗੋਲ਼ੀ ਕਾਂਡ ਕੀਤਾ ਇਹਨਾਂ ਗੁੰਡੇ ਪੁਲਿਸ ਵਾਲਿਆਂ ਨੇ ਤੇ ਫਿਰ ਉਸ ਤਰ੍ਹਾਂ ਹੀ ਬਹਿਬਲ ਕਲਾਂ ਵਿਖੇ ਰੋਸ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ਉਪਰ ਗੋਲੀਆਂ ਚਲਾਈਆਂ ਜਿਸ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਤੇ ਗੁਰਜੀਤ ਸਿੰਘ ਸਰਾਵਾਂ ਨੂੰ ਇਹਨਾ ਗੁੰਡੇ ਪੁਲਿਸ ਵਾਲਿਆਂ ਨੇ ਸ਼ਹੀਦ ਕਰ ਦਿੱਤਾ ਜਿਸ ਦੇ ਇਨਸਾਫ਼ ਦੀ ਲੜਾਈ ਲੜ ਦਿਆ 5 ਸਾਲ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਹੈ ਤੇ ਇਹਨਾ ਸਰਕਾਰਾਂ ਵੱਲੋਂ ਸਿੱਖਾਂ ਨੂੰ ਨਿਆਂ ਦੇਣ ਵਾਲ਼ੇ ਫੈਂਸਲੇ ਨਾਂ ਆਉਂਦਾ ਆਪਣੇ ਆਪ ਵਿੱਚ ਹੀ ਬੁਹਤ ਵੱਡੀ ਸ਼ਰਮ ਦੀ ਗੱਲ ਹੈ ਇਹਨਾਂ ਸਰਕਾਰਾਂ ਦੇ ਲਈ ਮੈਂ ਇਸ (ਸਾਈਨ)ਦਸਖ਼ਤ ਮੁਹਿੰਮ ਦੇ ਜ਼ਰੀਏ ਤੁਹਾਡੇ ਸਹਿਯੋਗ ਦੀ ਆਸ ਕਰਦਾ ਹਾ
Bhupinder Singh Gora

2015 ਵਿਚ ਜਦੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ, ਉਸ ਸਮੇਂ ਮਨ ਬੜਾ ਹੀ ਦੁਖੀ ਹੋਇਆ ਕਿ ਅੱਜ ਸਾਡੇ ਗੁਰੂ ਦੀ ਬੇਅਦਬੀ ਹੋਈ | ਤੇ, ਜਿਨਾਂ ਨੇ ਕੀਤੀ ਉਹੁ ਅੱਜ ਵੀ ਬਿਨਾ ਸਜਾਵਾਂ ਤੋਂ ਬਾਹਰ ਘੁੰਮ ਰਹੇ ਨੇ | ਜਦ ਕਿ ਹੋਣਾ ਏਹੇ ਚਾਹੀਦਾ ਸੀ ਵੀ ਉਹਨਾਂ ਨੂੰ ਫੜ ਕੇ ਉਹਨਾਂ ਦੇ ਚੇਹਰੇ ਜਲਦ ਤੋਂ ਜਲਦ ਲੋਕਾਂ ਅੱਗੇ ਨੰਗੇ ਕੀਤੇ ਜਾਣ ਤੇ ਉਹਨਾਂ ਨੂੰ ਸਖ਼ਤ ਸਜਾਵਾਂ ਦਿਤੀਆਂ ਜਾਣ ||

ਇਕ ਸਿੱਖ ਹੋਣ ਦੇ ਨਾਤੇ ਮੈਂ 2015 ਤੋਂ ਹੀ ਆਪਣਾ ਫਰਜ਼ ਸਮਝਦੇ ਹੋਏ ਹੈ ਆਵਾਜ਼ ਚੱਕਣੀ ਸ਼ੁਰੂ ਕੀਤੀ ਸੀ | 2018 ਦੇ ਵਿਚ ਮਾਨਯੋਗ ਹਾਈ ਕੋਰਟ ਵਿਚ ਇਕ ਪੇਟੀਸ਼ਨ ਵੀ ਦਾਇਰ ਕੀਤੀ ਸੀ ਤਾਂ ਕਿ ਦੋਸ਼ੀਆਂ ਨੂੰ ਸਜਾਵਾਂ ਮਿਲਣ ਤੇ ਉਹਨੂੰ ਨੂੰ ਫੜ ਜੇਲਾਂ ਵਿਚ ਸੁਟਿਆ ਜਾਵੇ || ਪਰ ਅੱਜ 6 ਸਾਲ ਬੀਤਣ ਦੇ ਬਾਅਦ ਵੀ ਇਨਸਾਫ ਅਧੂਰਾ ਹੈ ਜਿਸ ਨੂੰ ਲੈ ਕੇ ਸਾਡੀ ਆਤਮਾ ਅੱਜ ਬਹੁਤ ਦੁਖੀ ਹੁੰਦੀ ਹੈ ਕਿ ਸਾਨੂੰ 6 ਸਾਲ ਵਿਚ ਵੀ ਇਨਸਾਫ ਨਹੀਂ ਮਿਲਿਆ ||

ਸੋ ਅੱਜ ਅਸੀਂ ਸਾਰੇ ਪੰਜਾਬ ਤੇ ਬਾਹਰ ਦੇਸ਼ਾਂ ਵਿਚ ਵਸ ਰਹੇ ਪੁੰਜਾਬੀਆਂ ਨੂੰ ਇਸ ਮੁਹਿੰਮ 'ਪੰਜਾਬ ਮੰਗਦਾ ਹੈ ਇਨਸਾਫ' ਦੇ ਵਿਚ ਜੁੜਨ ਦੀ ਅਪੀਲ ਕਰਦੇ ਹਾਂ, ਤੇ ਗੁਰੂ ਦੇ ਸਿੱਖ ਹੋਣ ਦੇ ਨਾਤੇ, ਵੱਧ ਤੋਂ ਵੱਧ ਆਪਾਂ ਸਾਰੇ ਹਸਤਾਕਸ਼ਰ ਕਰ ਕੇ ਮਾਨਯੋਗ ਹਾਈ ਕੋਰਟ ਤੇ ਫਰੀਦਕੋਟ ਕੋਰਟ ਵਿਚ ਭੇਜ ਸਕੀਏ || ਕਿਉਂਕਿ ਲੋਕਾਂ ਦੀ ਕਚਹਿਰੀ ਨੇ ਹੀ ਇਸਦਾ ਫੈਸਲਾਂ ਕਰਨਾ ਹੈ ਕਿਉਕਿ ਜਦੋਂ ਸਮਾਂ ਹੱਥੋਂ ਨਿਕਲ ਜਾਂਦਾ ਹੈਂ ਤਾਂ ਲੋਕਾਂ ਨੂੰ ਅੱਗੇ ਆ ਕੇ ਉਸਦਾ ਇਨਸਾਫ ਕਰਨਾ ਪੈਂਦਾ ਹੈ ||

ਬਾਹਰਲੇ ਦੇਸ਼ਾਂ ਵਿਚ ਵੀ ਜਦ ਇਨਸਾਫ ਨਹੀਂ ਮਿਲਦਾ ਤਾਂ ਇਸੇ ਤਰਾਂ ਦੀ ਮੁਹਿੰਮ ਚਲਾ ਕੇ ਇਨਸਾਫ ਲੈਣਾ ਪੈਂਦਾ ਹੈ || ਤਾਂ ਮੈਂ ਸਬ ਨੂੰ ਆਹੀ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਇਸ ਮੁਹਿੰਮ ਨਾਲ ਜੁੜ ਕੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਲੀਤਾ ਜਾ ਸਕੇ ||
Adv. Ravneet Singh

Ravneet Singh Joshi Advocate and a Member of Supreme Court Bar Association and Punjab State convener of “All India Small And Medium Newspaper Federation” is a known young voice raising issues of general public interest. Mr.Ravneet is practicing in the Supreme Court of India at New Delhi and Punjab & Haryana High Court at Chandigarh. He has argued several leading cases. Ravneet has appeared in many celebrated cases resulting in widely known decisions of the Supreme Court of India, National Green Tribunal, National Consumer Dispute redressal commission, Punjab & Haryana High Court, Delhi High Court. Some Important public interest cases handled by Ravneet are Maur Mandi Bomb Blast Case, Panchkula violence case, Fatehveer borewell case, Guru Granth Sahib desecration (also known as the 2015 Guru Granth Sahib sacrilege case which was filed by Ravneet in 2018 and he has been raising voice on various platforms for seeking justice in the above case.

Deeply Hurt and saddened by incident of sacrilege and subsequent firing on peaceful protesters Ravneet as an advocate decided to file a petition in the Hon’ble High Court in the year 2018. Now despite all the evidence available with investigation agencies, their inaction has revisited the earlier wounds. A Digital website “ www.punjabmangdainsaf.com “ in the form of a public movement was initiated with a duel purpose of making general public aware of the day to day developments in the above cases as the website will act as an library where all relevant documents will be shared and secondly Sign a petition campaign of the website will be used to send a clear message to the political parties and law enforcing agencies that each and every person of Punjab is hurt by the incidents of sacrilege and wants the real culprits responsible for these incidents, behind bars. The Sign a petition campaign ‘Punjab Mangda Insaf’ is based on a simple idea that the signatures on the petition will represent the clear mandate of the general public which will force the agencies to bring to justice those who are responsible.

It is my humble appeal to all Punjabis in India and anywhere in the world to participate in this campaign by registering on this website, all the material related to the case is in Public domain through this website which can be easily read. We also invite volunteers who want to be part of this campaign. Lets us all unite and not rest till our heart blood for justice.
Sh. Mohinder Singh Joshi

Sh. Mohinder Singh Joshi is a Senior lawyer based in Chandigarh, Punjab. He specializes in constitutional, Service, Civil and Criminal law. He has an experience as an advocate for over 37 years which including working for the State Government as Deputy Advocate General. He has successfully handled various sensitive matters of public interest. Being born in a family with celebrated History of very close knots with His Hollyness Shri Guru Arjan Dev Ji ( 5Th Sikh Guru). Mr. Joshi also know as ‘Bhaika ‘ title blessed and bestowed by His Hollyness Shri Guru Arjan Dev Ji to his family, has been consistently raising the voice, seeking justice since 2007 in the case of Blesfemy of Guru Gobind Singh ji by dera head Gurmeet Ram Rahim. He has handled various cases against Gurmeet Ram Rahim Singh ( Head of Dera Sacha Sauda Sect) along with other many cases involving public interest. Mr. Joshi has been playing a key role in the present movement Punjab Mangda insaf, on various social and legal platforms.